ਵਿਹੜੇ ਰਾਂਝਿਆਂ ਦੇ ਕਦ ਆਣ ਹੀਰਾਂ,
ਸਦਾ ਖੇੜਿਆਂ ਦੇ ਹੀ ਤੁਰ ਜਾਣ ਹੀਰਾਂ।
ਚੂਰੀ ਕੁੱਟ ਕੇ ਹੱਥੀਂ ਖਵਾ ਯਾਰ ਤਾਂਈਂ,
ਆਪ ਟੁੱਕ ਹਿਜਰਾਂ ਦੇ ਖਾਣ ਹੀਰਾਂ।
ਮਾਏ ਰੂਹ ਦਾ ਸਾਥੀ ਮਿਲਿਆ ਨਈਂ,
ਗੋਰੇ ਚੰਮ ਦਾ ਕਰਨ ਕੀ ਮਾਣ ਹੀਰਾਂ।
ਬੇਗਾਨੀ ਮਰ੍ਹਗਤੇ ਯਾਰ ਨੂੰ ਰੋਂਦੀਆਂ ਨੇ.
ਜਦ ਵੀ ਮਕਾਣੇ ਜਾਣ ਹੀਰਾਂ|
ਸੀਨੇ ਬਲ ਗਿਆ ਸਿਵਾ ਸਧਰਾਂ ਦਾ,
ਹੋ ਚੱਲੀਆਂ ਸੜ ਕੇ ਮਸਾਣ ਹੀਰਾਂ।
ਇੱਕ ਬਾਬਲੇ ਦੀ ਚਿੱਟੀ ਪੱਗ ਖ਼ਾਤਰ
ਕਰ ਚੱਲੀਆਂ ਸਭ ਕੁਰਬਾਨ ਹੀਰਾ
This picture was submitted by Nagra Preet .