ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀ,
ਪਰ ਆਪਣਿਆਂ ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀ,
ਕਈਆਂ ਦੀ ਆਦਤ ਹੁੰਦੀ ਹੈ ਮੁਸਕਰਾਉਣ ਦੀ,
ਓਹਨਾ ਦੇ ਹਾਸੇ ਤੇ ਡੁੱਲ ਜਾਣਾ ਵੀ ਤਾਂ ਚੰਗਾ ਨਹੀ,
ਪਿਆਰ ਲਈ ਦੁਨੀਆਂ ਨਾਲ ਲੜ੍ਹਨਾ ਤਾ ਠੀਕ ਹੈ,
ਪਰ ਮਾਪਿਆਂ ਦੀਆਂ ਉਮੀਦਾਂ ਨੂੰ ਮਿੱਟੀ ਚ ਮਿਲਾਉਣ ਵੀ ਤਾਂ ਚੰਗਾ ਨਹੀ,
ਕਈ ਵਾਰ ਬੰਦੇ ਨੂੰ ਯਾਰ ਹੀ ਮਾਰ ਜਾਂਦੇ ਨੇ,
ਦੁਸ਼ਮਣਾ ਨੂੰ ਦੋਸ਼ੀ ਠੇਹਰਾਉਣਾ ਵੀ ਤਾਂ ਚੰਗਾ ਨਹੀ!