ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਜਾਣ ਜਾਣ ਮੇਰੇ ਕੋਲੋਂ ਤੇਰੇ ਬਾਰੇ ਪੁੱਛਦਾ,
ਜ਼ਖਮਾਂ ਨੂੰ ਲੂਣ ਲੱਗ ਨਾਲ ਬੰਨ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਸੋਣ ਲੱਗੇ ਜਦੋਂ ਕਦੇ ਯਾਦ ਕਰਾਂ ਰੱਬ ਨੂੰ
ਸੁਪਨੇ ‘ਚ ਤੇਰਾ ਚੇਹਰਾ ਲਾ ਕੇ ਸਾਨੂੰ ਮਿਲਦਾ
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਨਵੇਂ-ਨਵੇਂ ਪਿਆਰ ਦੀ ਨਿਸ਼ਾਨੀ ਹੁੰਦੀ ਦੋਸਤੋ
ਜਦੋਂ ਮਿਲੇ ਬੰਦਾ ਹੋ ਕੇ ਧਨ ਧਨ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਚਾਰ ਦਿਨ ਜ਼ਿੰਦਗੀ ਦੇ ਸੋਖੇ ਲੰਘ ਜਾਣੇ ਸੀ
ਸੱਜਣਾ ਜੇ ਸਾਨੂੰ ਸਾਡੀ ਗੱਲ ਮੰਨ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ